ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ ਸਜੇਗਾ 1 ਨਵੰਬਰ ਨੂੰ
Punjab News Live -PNL
September 17, 2025
जालंधर, ताजा खबर, पंजाब, होम
ਜਲੰਧਰ, (PNL) : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ ਦਿਨ ਸ਼ਨਿਵਾਰ ਨੂੰ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਵੇਰੇ 10 ਵਜੇ ਗੁ. ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੱਕ ਪੁਰਾਤਨ ਰੂਟ ਤੇ ਸਜਾਇਆ ਜਾਵੇਗਾ। ਜਿਸ ਦੀ ਸੰਪੂਰਨਤਾ ਰਾਤ ਕਰੀਬ 8 ਵਜੇ ਗੁ.ਦੀਵਾਨ ਅਸਥਾਨ ਵਿਖੇ ਹੋਵੇਗੀ। ਜਿਸ ਸੰਬੰਧ ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁ ਪ੍ਰਬੰਧਕ ਕਮੇਟੀਆਂ ਦੀ ਭਾਰੀ ਇੱਕਤਰਤਾ ਗੁ. ਦੀਵਾਨ ਅਸਥਾਨ ਵਿਖੇ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਕਿਰਪਾਲ ਸਿੰਘ, ਕੰਵਲਜੀਤ ਸਿੰਘ ਟੋਨੀ, ਮਹਿੰਦਰਜੀਤ ਸਿੰਘ, ਦਵਿੰਦਰ ਸਿੰਘ ਰਹੇਜਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪੁਰਾਤਨ ਰੂਟ ਤੇ ਸਜਾਇਆ ਜਾਏਗਾ। ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਨਿਭਾਉਣਗੇ ਅਤੇ ਸੰਗਤਾਂ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਪਰਿਵਾਰਾਂ ਸਹਿਤ ਸ਼ਾਮਿਲ ਹੋਣ ਅਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਦੀ ਸੇਵਾ ਨਿਭਾਉਣ ਦੀ ਬੇਨਤੀ ਕੀਤੀ ਤਾਂ ਜੋ ਗੁਰੂ ਘਰਾਂ ਵਲੋਂ ਸਜਾਏ ਜਾਂਦੇ ਨਗਰ ਕੀਰਤਨ ਸਾਰਿਆ ਲਈ ਪ੍ਰੇਰਣਾ ਸਰੋਤ ਬਣ ਸਕਣ। ਨੁਮਾਇੰਦਿਆਂ ਨੇ ਪੁਰਜੋਰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਪ੍ਰਬੰਧਕ ਸਿੱਖੀ ਦੀ ਸ਼ਾਨ ਲਈ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਨਾਲ ਸ਼ਾਮਿਲ ਹੋਣ ਅਤੇ ਆਪਣੇ ਗੁਰੂ ਘਰਾਂ ਵਿੱਚ ਸਵੇਰੇ ਸ਼ਾਮ ਦੇ ਦੀਵਾਨਾਂ ਅਤੇ ਹੋਰ ਸਮਾਗਮਾਂ, ਪ੍ਰਭਾਤ ਫੇਰੀਆਂ ਵਿਚ ਨਗਰ ਕੀਰਤਨ ਦੇ ਪ੍ਰਚਾਰ ਦੀ ਸੇਵਾ ਨਿਭਾਉਣ। ਸੰਗਤਾਂ ਨੂੰ ਪਾਲਕੀ ਸਾਹਿਬ ਜੀ ਦੇ ਨਾਲ ਪੈਦਲ ਕੀਰਤਨ ਕਰਦੇ ਚਲਣ ਦੀ ਵੀ ਪੁਰਜੋਰ ਬੇਨਤੀ ਕੀਤੀ ਗਈ।
ਇਸ ਮੋਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ, ਦਵਿੰਦਰ ਸਿੰਘ ਰਿਆਤ, ਸੁਰਿੰਦਰ ਸਿੰਘ ਵਿਰਦੀ, ਗੁਰਿੰਦਰ ਸਿੰਘ ਮਝੈਲ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਮੀਤ ਸਿੰਘ ਬਸਰਾ, ਭਵਨਜੀਤ ਸਿੰਘ ਤਰਨਾ ਦਲ, ਬਲਜੀਤ ਸਿੰਘ ਨਿਹੰਗ, ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਪੋਪਲੀ, ਮਹੇਸ਼ਇੰਦਰ ਸਿੰਘ ਧਾਮੀ, ਪਰਮਜੀਤ ਸਿੰਘ ਵਿਰਦੀ, ਕੁਲਜੀਤ ਸਿੰਘ, ਕੰਵਲਜੀਤ ਸਿੰਘ, ਸੁਖਦੇਵ ਸਿੰਘ, ਹਰਭਜਨ ਸਿੰਘ, ਭੁਪਿੰਦਰਪਾਲ ਸਿੰਘ ਖਾਲਸਾ, ਨਵਦੀਪ ਸਿੰਘ ਗੁਲਾਟੀ, ਚਰਨਜੀਤ ਸਿੰਘ ਮਿੰਟਾ, ਅਮਰਪ੍ਰੀਤ ਸਿੰਘ, ਹਰਜੀਤ ਸਿੰਘ ਬਾਬਾ, ਲੱਕੀ ਸਿੰਘ ਖਾਲਸਾ, ਆਈ ਐਸ ਬੱਗਾ, ਜਸਵਿੰਦਰ ਸਿੰਘ, ਤੇਜਵੀਰ ਸਿੰਘ ਬਾਂਸਲ, ਕੰਵਲਜੀਤ ਸਿੰਘ, ਨਿਰਮਲ ਸਿੰਘ ਬੇਦੀ, ਤੇਜਿੰਦਰ ਸਿੰਘ, ਕਰਮ ਸਿੰਘ ਪ੍ਰਧਾਨ ਰਾਗੀ ਸਿੰਘ ਸਭਾ, ਦਵਿੰਦਰ ਸਿੰਘ ਸੈਂਟਰਲ ਟਾਊਨ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਸਿਮਰਨਜੀਤ ਸਿੰਘ ਬਾਦਸ਼ਾਹ ਪੁਰ, ਸਿਮਰਨਜੀਤ ਸਿੰਘ, ਜਸਪਾਲ ਸਿੰਘ, ਹਰਵਿੰਦਰ ਸਿੰਘ ਨਾਗੀ, ਕੁਲਵਿੰਦਰ ਸਿੰਘ ਚੀਮਾ, ਸਤਨਾਮ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਪਰਮਜੀਤ ਸਿੰਘ, ਪਲਵਿੰਦਰ ਸਿੰਘ ਭਾਟੀਆ, ਹਰਵਿੰਦਰ ਸਿੰਘ ਮੱਖਣ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਕਿਸ਼ਨ ਸਿੰਘ, ਨਰਿੰਦਰ ਸਿੰਘ, ਰਵਿੰਦਰ ਸਿੰਘ, ਸਰਬਜੀਤ ਸਿੰਘ, ਬਾਵਾ ਗਾਬਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਮਨਜੋਤ ਸਿੰਘ, ਅਨਮੋਲ ਸਿੰਘ, ਨਵਲਜੋਤ ਸਿੰਘ, ਜਸਦੀਪ ਸਿੰਘ, ਗੁਰਨੀਤ ਸਿੰਘ, ਪ੍ਰਭਗੁਨ ਸਿੰਘ, ਭਵਜੋਤ ਸਿੰਘ, ਗਗਨ ਰੇਣੂ, ਦਿਮੰਤਜੀਤ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਮਨਪ੍ਰੀਤ ਸਿੰਘ ਗੁਰਫਤਿਹ ਲਾਈਵ, ਸਿਮਰ ਸਿੰਘ ਸਰਾਜ ਗੰਜ, ਜਸਕੀਰਤ ਸਿੰਘ ਜੱਸੀ ਅਤੇ ਵੱਖ ਵੱਖ ਗੁਰੂ ਘਰਾਂ, ਸੇਵਾ ਸੁਸਾਇਟੀਆਂ ਦੇ ਪ੍ਰਬੰਧਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।
